Principal's Message

          Welcome to King Traditional Elementary School!  At King Traditional, we believe that school staff, families, and the community all share the responsibility for the growth and development of our children.  Our King students have the reputation of being courteous, responsible young people.  Everyone works diligently at King and our school is actively involved in our community.

          At King Traditional Elementary School, all students will have the opportunity to develop their full potential as individuals and as members of society.  Students will be encouraged and expected to achieve their personal best in school, to maintain a positive sense of self-worth, and to become socially responsible individuals.  Our school goal is to improve reading comprehension so we will be working diligently to learn reading skills and comprehension strategies.  We want to give students the tools to make reading a pleasure.  

          We believe that through education, students will be able to acquire the knowledge, skills and attitudes which will allow them to develop intellectually, socially, physically, emotionally, and artistically.  We believe that the school should foster in students a love of learning and that students should be active participants in the learning process. 

If you have any questions, concerns, or happy stories about your children at our school please let me know!

 

ਪ੍ਰਿੰਸੀਪਲ ਦਾ ਸੁਨੇਹਾ

 

ਕਿੰਗ ਟ੍ਰਡਿਸ਼ਨਲ ਐਲੀਮੈਂਟਰੀ ਸਕੂਲ ਵਿੱਚ  ਤੁਹਾਡਾ ਸਵਾਗਤ ਹੈ!  ਕਿੰਗ ਟ੍ਰਡਿਸ਼ਨਲ ਵਿਖੇ, ਸਾਡਾ ਵਿਸ਼ਵਾਸ਼ ਹੈ ਕਿ ਸਕੂਲ ਦਾ ਅਮਲਾ, ਪਰਿਵਾਰ, ਅਤੇ ਭਾਈਚਾਰਾ ਸਾਰੇ ਹੀ ਸਾਡੇ ਬੱਚਿਆਂ ਦੇ ਵਾਧੇ ਅਤੇ ਵਿਕਾਸ ਲਈ ਜ਼ਿੰਮੇਵਾਰੀ ਨੂੰ ਸਾਂਝਾ ਕਰਦੇ ਹਨ।  ਸਾਡੇ ਕਿੰਗ ਦੇ ਵਿਦਿਆਰਥੀਆਂ ਦੀ ਸ਼ਿਸ਼ਟ, ਜ਼ਿੰਮੇਵਾਰ ਨੌਜਵਾਨ ਹੋਣ ਦੀ ਸਾਖ / ਪ੍ਰਸਿੱਧੀ  ਹੈ।  ਕਿੰਗ ਵਿਖੇ ਹਰ ਕੋਈ ਲਗਨ ਨਾਲ ਕੰਮ ਕਰਦਾ ਹੈ ਅਤੇ ਸਾਡਾ ਸਕੂਲ ਸਾਡੇ ਭਾਈਚਾਰੇ ਵਿੱਚ ਸਰਗਰਮੀ ਨਾਲ ਸੰਮਿਲਤ ਰਹਿੰਦਾ ਹੈ। 

   ਕਿੰਗ ਟ੍ਰੈਡੀਸ਼ਨਲ ਐਲੀਮੈਂਟਰੀ ਸਕੂਲ ਵਿਖੇ, ਸਾਰੇ ਵਿਦਿਆਰਥੀਆਂ ਨੂੰ ਵਿਅਕਤੀ ਵਿਸ਼ੇਸ਼ਾਂ ਵਜੋਂ ਅਤੇ ਸਮਾਜ ਦੇ ਮੈਂਬਰਾਂ ਵਜੋਂ ਆਪਣੀ ਪੂਰੀ ਸਮਰੱਥਾ ਨੂੰ ਵਿਕਸਿਤ ਕਰਨ ਦਾ ਮੌਕਾ ਮਿਲੇਗਾ। ਵਿਦਿਆਰਥੀਆਂ  ਕੋਲੋਂ ਸਕੂਲ ਵਿੱਚ ਆਪਣਾ ਨਿੱਜੀ ਸਰਵੋਤਮ ਪ੍ਰਦਰਸ਼ਨ ਹਾਸਲ ਕਰਨ, ਸਵੈ-ਮੁੱਲ ਦੀ ਉਸਾਰੂ ਭਾਵਨਾ ਨੂੰ ਬਣਾਈ ਰੱਖਣ ਲਈ, ਅਤੇ ਸਮਾਜਕ ਤੌਰ 'ਤੇ ਜਿੰਮੇਵਾਰ ਵਿਅਕਤੀ  ਬਣਨ ਲਈ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਉਮੀਦ ਕੀਤੀ ਜਾਵੇਗੀ।  ਸਾਡੇ ਸਕੂਲ ਦਾ ਟੀਚਾ ਹੈ ਪੜ੍ਹਨ ਦੀ ਸਮਝ ਨੂੰ ਬਿਹਤਰ ਬਣਾਉਣਾ ਹੈ, ਇਸ ਲਈ ਅਸੀਂ ਪੜ੍ਹਨ ਦੇ ਹੁਨਰਾਂ ਅਤੇ ਸਮਝ ਦੀਆਂ ਰਣਨੀਤੀਆਂ ਨੂੰ ਸਿੱਖਣ ਲਈ ਮਿਹਨਤ ਨਾਲ ਕੰਮ ਕਰਾਂਗੇ।  ਅਸੀਂ ਵਿਦਿਆਰਥੀਆਂ ਨੂੰ ਪੜ੍ਹਨ ਦਾ ਆਨੰਦ ਦੇਣ ਲਈ ਸਾਧਨ ਦੇਣਾ ਚਾਹੁੰਦੇ ਹਾਂ।   

 ਸਾਡਾ ਮੰਨਣਾ  ਹੈ ਕਿ ਸਿੱਖਿਆ ਦੇ ਰਾਹੀਂ, ਵਿਦਿਆਰਥੀ ਉਹ ਗਿਆਨ, ਹੁਨਰ ਅਤੇ ਰਵੱਈਏ ਹਾਸਲ ਕਰਨ ਦੇ ਯੋਗ ਹੋਣਗੇ ਜੋ ਉਹਨਾਂ ਨੂੰ ਬੌਧਿਕ, ਸਮਾਜਕ, ਸਰੀਰਕ, ਭਾਵਨਾਤਮਕ, ਅਤੇ ਕਲਾਤਮਕ ਤੌਰ 'ਤੇ ਵਿਕਸਤ ਹੋਣ ਦੇ ਯੋਗ ਬਣਾਉਣਗੇ।  ਸਾਡਾ ਮੰਨਣਾ ਹੈ ਕਿ ਸਕੂਲ ਨੂੰ ਵਿਦਿਆਰਥੀਆਂ ਵਿੱਚ ਸਿੱਖਣ ਦੇ ਪਿਆਰ ਨੂੰ ਉਤਸ਼ਾਹਤ ਕਰਨਾ ਚਾਹੀਦਾ ਹੈ ਅਤੇ ਇਹ ਕਿ ਵਿਦਿਆਰਥੀਆਂ ਨੂੰ ਸਿੱਖਣ ਦੀ ਪ੍ਰਕਿਰਿਆ ਵਿੱਚ ਸਰਗਰਮੀ ਨਾਲ ਹਿੱਸਾ ਲੈਣਾ ਚਾਹੀਦਾ ਹੈ।  

 
ਜੇ ਸਾਡੇ ਸਕੂਲ ਵਿਖੇ ਤੁਹਾਡੇ ਬੱਚਿਆਂ ਬਾਰੇ ਤੁਹਾਡੇ ਕੋਈ ਸਵਾਲ, ਸ਼ੰਕੇ, ਜਾਂ ਖੁਸ਼ੀ ਦੀਆਂ  ਕਹਾਣੀਆਂ ਹਨ ਤਾਂ ਕਿਰਪਾ ਕਰਕੇ ਉਸ ਨੂੰ ਮੇਰੇ ਨਾਲ ਸਾਂਝਾ ਕਰੋ!